"ਵਿਸ਼ਵ ਦ੍ਰਿਸ਼ਟੀ ਦਿਵਸ” ਹਰ ਸਾਲ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ| ਇਸ ਸਾਲ ਇਹ ਦਿਨ 12 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ| ਇਸ ਵਾਰ ਵਿਸ਼ਵ ਦ੍ਰਿਸ਼ਟੀ ਦਿਵਸ ਨੂੰ ਡਬਲਯੂ.ਐਚ.ਓ ਅਧੀਨ 'ਵਿਜ਼ਨ 2020: ਰਾਈਟ ਟੂ ਸਾਇਟ' ਗਲੋਬਲ ਇਨੀਸ਼ੀਏਟਿਵ ਅਰਥਾਤ ਅੰਨ੍ਹੇਪਣ ਦੀ ਰੋਕਥਾਮ (ਆਈ.ਏ.ਪੀ.ਬੀ) ਨੂੰ ਇਹ ਦਿਨ ਘੱਟ ਦ੍ਰਿਸ਼ਟੀ ਵਾਲੇ ਲੋਕਾਂ ਦੀ (ਨਜ਼ਰ ਦੀ ਕਮਜ਼ੋਰੀ), ਅੰਨ੍ਹੇਪਣ ਦੇ ਨਾਲ-ਨਾਲ ਨਜ਼ਰ ਨਾਲ ਸੰਬੰਧਿਤ ਸਮੱਸਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ|
ਵਿਸ਼ਵ ਦ੍ਰਿਸ਼ਟੀ ਦਿਵਸ ਮਨਾਉਣ ਦਾ ਮੰਤਵ ਲੋਕਾਂ ਲਈ ਦ੍ਰਿਸ਼ਟੀ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ| ਵਿਸ਼ਵ ਦ੍ਰਿਸ਼ਟੀ ਦਿਵਸ 2017 (ਡਬਲਯੂ.ਐਸ.ਡੀ 2017) ਦੇ ਇਸ ਸਾਲ ਦਾ ਥੀਮ: ਯੂਨੀਵਰਸਲ ਆਈ ਹੈਲਥ ਹੈ| ਇਹ ਥੀਮ ਵਿਸ਼ਵ ਸਿਹਤ ਸੰਗਠਨ ਦੇ ਐਕਸ਼ਨ ਪਲਾਨ 2014-2019 ਨਾਲ ਸੰਬੰਧਤ ਹੈ ਜਿਸ ਨੂੰ ਇੱਕ ਰੋਲਿੰਗ ਥੀਮ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ| ਹਾਲਾਂਕਿ ਇਸ ਦੇ ਨਾਲ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰ ਸਾਲ, ਆਈ.ਏ.ਪੀ.ਬੀ 'ਕਾਲ ਟੂ ਐਕਸ਼ਨ' ’ਤੇ ਜ਼ੋਰ ਦਿੰਦਾ ਹੈ|
ਇਸ ਸਾਲ, ਵਿਸ਼ਵ ਦ੍ਰਿਸ਼ਟੀ ਦਿਵਸ ਦਾ ਮੁੱਖ ਮੰਤਵ “ਕਾਲ ਟੂ ਐਕਸ਼ਨ: ਦ੍ਰਿਸ਼ਟੀ ਨੂੰ ਮਹੱਤਵ ਦੇਣਾ” ਹੈ| ਇਸ ਸਾਲ ਇਸ ਦਿਵਸ ’ਤੇ ਸਾਡਾ ਸਭ ਤੋਂ ਮੰਤਵ ਸਥਿਤੀ ਦੀ ਸਹੀ ਜਾਣਕਾਰੀ ਪ੍ਰਪਾਤ ਕਰਨ ਲਈ ਉਸ ਨਾਲ ਸੰਬੰਧਿਤ ਆਂਕੜਿਆਂ ਨੂੰ ਇਕੱਠਾ ਕਰਨਾ ਹੈ| ਵਿਸ਼ਵ ਦ੍ਰਿਸ਼ਟੀ ਦਿਵਸ ਅੰਨ੍ਹੇਪਣ ਦੀ ਰੋਕਥਾਮ ਦੇ ਯਤਨਾਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ; ਕਿਉਂ ਕਿ ਸਹੀ(ਰੋਕਥਾਮਯੋਗ ਜਾਂ ਇਲਾਜ ਯੋਗ) ਮਦਦ ਰਾਹੀਂ 80% ਅੰਨ੍ਹੇਪਣ ਤੋਂ ਬਚਿਆ ਜਾ ਸਕਦਾ ਹੈ; ਕਈ ਵਾਰੀ 5 ਵਿੱਚੋਂ 4 ਲੋਕਾਂ ਨੂੰ ਅੰਨ੍ਹਾਪਣ ਹੋ ਸਕਦਾ ਹੈ ਜਿਸ ਤੋਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੋਵੇ|
ਬੋਲੋੜੀਂਦੇ ਅੰਨ੍ਹੇਪਣ ਅਤੇ ਦ੍ਰਿਸ਼ਟੀ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਖ਼ਤਮ ਕਰਨ ਅਤੇ ਬਚਾਓ ਦੇ ਵੱਖ-ਵੱਖ ਉਪਾਅ ਸ਼ੁਰੂ ਕਰਨ ਲਈ ਡਬਲਯੂ.ਐਸ.ਡੀ ਲੋਕਾਂ ਅਤੇ ਬਹੁ-ਸੰਸਥਾਵਾਂ ਨੂੰ ਸਹਿਯੋਗ ਦੇਣ ਲਈ ਇਕ ਪਲੇਟਫਾਰਮ ਪ੍ਰਦਾਨ ਕਰਦਾ ਹੈ|
ਵਿਜ਼ਨ 2020 ਕੀ ਹੈ?
ਵਿਜ਼ਨ 2020 : ਡਬਲਿਊ.ਐਚ.ਓ ਦੁਆਰਾ ਸ਼ੁਰੂ ਕੀਤੀ ਗਲੋਬਲ ਪਹਿਲ ਅਨੁਸਾਰ “ਦ੍ਰਿਸ਼ਟੀ 2020 : ਦੇਖਣ ਦਾ ਅਧਿਕਾਰ” ਅਤੇ ਅੰਨ੍ਹੇਪਣ ਦੀ ਰੋਕਥਾਮ ਲਈ “ਇੰਟਰਨੈਸ਼ਨਲ ਏਜੰਸੀ (ਆਈ.ਏ.ਬੀ.ਪੀ)” ਦੀ ਸ਼ੁਰੂਆਤ 18 ਫਰਵਰੀ, 1999 ਵਿਚ ਕੀਤੀ ਗਈ ਹੈ|
ਵਿਜ਼ਨ ਘਾਟ ਦੇ ਐਕਸਪਰਟ ਗਰੁੱਪ ਦੀ ਰਿਪੋਰਟ 2017 ਦੇ ਨਤੀਜਿਆਂ ਅਨੁਸਾਰ
ਸਾਲ (2015 ਵਿੱਚ) 253 ਮਿਲੀਅਨ ਲੋਕਾਂ ਦੀ ਦ੍ਰਿਸ਼ਟੀ ਕਮਜ਼ੋਰ ਹੈ
36 ਮਿਲੀਅਨ ਲੋਕ ਅੰਨ੍ਹੇ ਹਨ
217 ਮਿਲੀਅਨ ਲੋਕਾਂ ਨੂੰ ਗੰਭੀਰ ਜਾਂ ਦਰਮਿਆਨਾ ਦ੍ਰਿਸ਼ਟੀ ਦੋਸ਼ ਹੈ
ਦ੍ਰਿਸ਼ਟੀਹੀਨ ਲੋਕਾਂ ਵਿਚ 55% ਔਰਤਾਂ ਦੀ ਗਿਣਤੀ ਹੈ
ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ 100% ਕੇਂਦਰੀ ਪ੍ਰਯੋਜਨਾ “ਅੰਨ੍ਹੇਪਣ ਅਤੇ ਵਿਜ਼ੂਅਲ ਹਾਨੀ (blindness, visual impairment) ਦੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ” * ਸਕੀਮ ਸਾਲ 1976 ਤੋਂ ਅੰਨ੍ਹੇਪਣ ਦੀ ਰੋਕਥਾਮ ਲਈ, ਵਿਆਪਕ ਤੌਰ ’ਤੇ ਅੱਖਾਂ ਦੀ ਦੇਖਭਾਲ ਸੇਵਾਵਾਂ ਦੇ ਪ੍ਰਬੰਧ ਅੰਤਰਗਤ ਵਿਜੁਅਲ ਨੁਕਸਾਨ ਅਤੇ ਭਾਰਤ ਵਿਚ ਅੱਖਾਂ ਦੀ ਦੇਖਭਾਲ ਬਾਰੇ ਭਾਈਚਾਰਕ ਜਾਗਰੂਕਤਾ ਵਧਾਉਣ ਲਈ ਕੰਮ ਕਰ ਰਹੀ ਹੈ| ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸਾਲ 2020 ਤੱਕ ਅੰਨੇਪਣ ਦੇ ਪ੍ਰਭਾਵ ਨੂੰ 0.3% ਤੱਕ ਘਟਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕਈ ਕਈ ਗਤੀਵਿਧੀਆਂ/ਪਹਿਲਕਦਮੀਆਂ ਨੂੰ ਧਿਆਨ ਦਾ ਕੇਂਦਰ ਬਣਾਇਆ ਗਿਆ ਹੈ|
ਬਚਪਨ ਵਿਚ ਹੋਣ ਵਾਲੇ ਅੰਨ੍ਹੇਪਣ/ਘੱਟ ਵਿਜ਼ਨ ਦਾ ਰਾਸ਼ਟਰੀ ਰਾਸ਼ਟਰੀ ਪ੍ਰਸਾਰ 0.80 ਪ੍ਰਤੀ ਹਜ਼ਾਰ ਹੈ| ਮੋਤੀਆਬਿੰਦ, ਪ੍ਰਤੀਕਿਰਿਆਸ਼ੀਲ ਤਰੁਟੀ (Refractive Error) ਕਾਰਨਿਆ ਦਾ ਅੰਨ੍ਹਾਪਣ, ਗਲੋਕੋਮਾ (Glaucoma) ਆਦਿ ਨਾਲ ਸੰਬੰਧਿਤ ਸਮੱਸਿਆਵਾਂ ਅੰਨ੍ਹੇਪਣ ਦਾ ਮੁੱਖ ਕਾਰਣ ਹਨ| ਪਿਛਲੇ ਦਿਨਾਂ ਅਗਸਤ 25 - ਸਤੰਬਰ 8, 2017 ਨੂੰ 32ਵਾਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਗਿਆ ਹੈ|
ਸਿਹਤਮੰਦ ਅੱਖਾਂ ਲਈ ਸੁਝਾਅ-
ਚੰਗੀ ਦ੍ਰਿਸ਼ਟੀ ਲਈ ਚੰਗਾ ਖਾਉ: ਆਪਣੇ ਖਾਣੇ ਵਿਚ ਸੰਤੁਲਿਤ ਖ਼ੁਰਾਕ ਦੇ ਰੂਪ ਵਿਚ ਹਰੀਆਂ ਸਬਜੀਆਂ, ਅੰਡੇ, ਬੀਨਜ਼ ਅਤੇ ਗਾਜਰ ਖਾਉ|
ਸਿਗਰਟ ਬੰਦ ਕਰੋ : ਸਿਗਰਟ-ਬੀੜੀ ਪੀਣ ਨਾਲ ਨਜ਼ਰ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਸ ਵਿਚ ਮੋਤੀਆ ਅਤੇ ਆਪਟਿਕ ਨਰਵ ਵਿਚਲਾ ਨੁਕਸਾਨ ਵੀ ਸ਼ਾਮਿਲ ਹੈ|
ਯੂ.ਵੀ ਸੁਰੱਖਿਅਤ ਚਸ਼ਮਾ: ਇਹ ਧੁੱਪ ਦੇ ਸਿੱਧੇ ਪ੍ਰਭਾਵ ਨੂੰ ਰੋਕਣ ਵਿਚ ਮਦਦ ਕਰਦਾ ਹੈ ਜੋ ਕਿ ਤੁਹਾਡੀਆਂ ਅੱਖਾਂ ਲਈ ਬਹੁਤ ਹੀ ਚੰਗਾ ਹੈ|
ਸੁਰੱਖਿਆ ਗਲਾਸ ਪਾਉ : ਜੇਕਰ ਤੁਸੀਂ ਕੰਮ ਸਥਾਨ ’ਤੇ ਖ਼ਤਰਨਾਕ ਸਮੱਗਰੀ ਨਾਲ ਕੰਮ ਕਰਦੇ ਹੋ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀਆਂ ਅੱਖਾਂ ਦੀ ਸੁਰੱਖਿਆ ਲਈ ਸੁਰੱਖਿਆ ਗਲਾਸ ਜਰੂਰ ਪਾਉ|
ਇੱਕਸਾਰਤਾ ਨੂੰ ਤੋੜਨਾ: ਜੇਕਰ ਤੁਸੀਂ ਬਿਨਾਂ ਅੰਤਰਾਲ ਕੰਪਿਊਟਰ 'ਤੇ ਕੰਮ ਕਰਦੇ ਹੋ, ਤਾਂ ਪੱਕੇ ਤੌਰ ’ਤੇ ਬ੍ਰੇਕ ਲੈਂਦੇ ਰਹਿਣਾ ਚਾਹੀਦਾ ਅਤੇ ਖੁਸ਼ਕੀ ਨੂੰ ਘੱਟ ਕਰਨ ਲਈ ਅਕਸਰ ਪਲਕਾਂ ਝਪਕਣੀਆਂ ਚਾਹੀਦੀਆਂ ਹਨ|
ਏਨਟੀਗਲੈਰ ਦਾ ਪ੍ਰਯੋਗ: ਟੈਲੀਵਿਜ਼ਨ ਦੇਖਣ ਜਾਂ ਕੰਪਿਊਟਰ 'ਤੇ ਕੰਮ ਕਰਨ ਵੇਲੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਏਨਟੀਗਲੈਰ ਦਾ ਪ੍ਰਯੋਗ ਕਰੋ|
ਘੱਟ ਚਾਨਣ ਵਿਚ ਪੜ੍ਹਨਾ ਨਹੀਂ ਚਾਹੀਦਾ : ਕਿਉਂ ਕਿ ਇਸ ਨਾਲ ਅੱਖਾਂ ’ਤੇ ਦਬਾਅ ਪੈਂਦਾ ਹੈ|
ਨਿਯਮਿਤ ਜਾਂਚ: ਅੱਖਾਂ ਦੀ ਸਿਹਤ ਨੂੰ ਕਾਇਮ ਰੱਖਣ ਲਈ ਅੱਖਾਂ ਦੀ ਨਿਯਮਿਤ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ|
ਏਨਟੀਗਲੈਰ ਸਕ੍ਰੀਨ ਦਾ ਪ੍ਰਯੋਗ: ਕੰਪਿਊਟਰ ’ਤੇ ਪੈਣ ਵਾਲੀ ਰੋਸ਼ਨੀ ਅਤੇ ਖਿੜਕਿਆਂ ਤੋਂ ਆਉਣ ਵਾਲੇ ਪ੍ਰਕਾਸ਼ ਤੋਂ ਬਚੋ, ਬਲਕਿ ਹੋ ਸਕੇ ਤਾਂ ਏਨਟੀਗਲੈਰ ਸਕ੍ਰੀਨ ਦਾ ਪ੍ਰਯੋਗ ਕਰੋ|
ਅਗਰ ਤੁਸੀਂ ਨਜ਼ਰ ਲਈ ਅੱਖਾਂ ਵਿਚ ਲੈਂਸ ਦਾ ਪ੍ਰਯੋਗ ਕਰਦੇ ਹੋ ਤਾਂ ਬਹੁਤ ਲੰਮੇ ਸਮੇਂ ਤੱਕ ਪਾਉਣ ਤੋਂ ਬਚੋਂ|
“ਆਪਣੀਆਂ ਅੱਖਾਂ ਨੂੰ ਆਰਾਮ ਦੇਣ ਲਈ ਹਰ 20 ਮਿੰਟ ਬਾਅਦ, 20 ਸਕਿੰਟ ਲਈ, 20 ਫੁੱਟ ਦੂਰ ਦੇਖਣਾ ਚਾਹੀਦਾ ਹੈ”
"ਅੱਖਾਂ ਦੀ ਜਾਂਚ ਲਈ ਆਪਣੇ ਪਰਿਵਾਰ ਖ਼ਾਸ ਤੌਰ ’ਤੇ ਜਿਹੜੇ ਕਮਜ਼ੋਰ, ਨੌਜਵਾਨ, ਸਕੂਲ ਜਾਉਣ ਵਾਲੇ ਬੱਚੇ, ਬਜ਼ੁਰਗ, ਡਾਇਬੀਟੀਜ਼ ਅਤੇ ਹਾਈਪਰਟੈਨਸ਼ਨ ਦੇ ਮਰੀਜ਼ ਹਨ ਉਨ੍ਹਾਂ ਦੀ ਦੇਖਭਾਲ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ"
ਹਵਾਲੇ
https://www.iapb.org/advocacy/world-sight-day/world-sight-day-2017/
http://www.who.int/blindness/partnerships/vision2020/en/
http://npcb.nic.in/writereaddata/mainlinkFile/File338.pdf