ਓਟਿਜ਼ਅਮ

ਓਟਿਜ਼ਅਮ ਸਪੈੱਕਟਰਅਮ ਡਿਸਾਡਰ (ਏ.ਐਸ.ਡੀ) ਸਮਾਜਕ ਅਪੰਗ, ਸੰਚਾਰ ਵਿਚ ਮੁਸ਼ਕਲ, ਪ੍ਰਤਿਬੰਧਿਤ, ਵਿਵਹਾਰ ਦਾ ਦੁਹਰਾਉ ਅਤੇ ਵਿਵਹਾਰ ਦੀ ਰੂੜ੍ਹੀਬੱਧਤਾ ਰਾਹੀਂ ਪਛਾਣ ਕੀਤੀ ਜਾਣ ਵਾਲੀ ਨਿਊਰੋ ਵਿਕਾਰ ਦੇ ਵਿਕਾਸ ਦੀ ਜਟਿਲ ਸੀਮਾ ਹੈ| ਇਹ ਇੱਕ ਪ੍ਰਕਾਰ ਦਾ ਅਜਿਹਾ ਦਿਮਾਗੀ ਵਿਕਾਰ ਹੈ ਜੋ ਕਿ ਆਮ ਤੌਰ ’ਤੇ ਕਿਸੇ ਵਿਅਕਤੀ ਦੇ ਹੋਰਨਾ ਨਾਲ ਹੋਣ ਵਾਲੇ ਸੰਪਰਕ ਨੂੰ ਪ੍ਰਭਾਵਿਤ ਕਰਦਾ ਹੈ| ਆਮ ਤੌਰ 'ਤੇ ਏ.ਐਸ.ਡੀ ਵਿਕਾਰ ਦੀ ਸ਼ੁਰੂਆਤ ਬਚਪਨ ਵਿੱਚ ਹੁੰਦੀ ਹੈ ਜੋ ਅੱਗੇ ਜਵਾਨੀ ਤੱਕ ਕਾਇਮ ਰਹਿੰਦੀ ਹੈ|

ਓਟਿਜ਼ਅਮ ਦੇ ਪ੍ਰਕਾਰ ਹਨ:

ਓਟੀਸਟਿਕ ਡਿਸਾਡਰ (“ਕਲਾਸੀਕਲਓਟਿਜ਼ਅਮ ਵੀ ਕਿਹਾ ਜਾਂਦਾ ਹੈ: ਇਹ ਓਟਿਜ਼ਅਮ ਦਾ ਸਭ ਤੋਂ ਸਾਧਾਰਣ ਪ੍ਰਕਾਰ ਹੈ| ਓਟਿਜ਼ਅਮ ਤੋਂ ਪੀੜਿਤ ਵਿਅਕਤੀ ਨੂੰ ਭਾਸ਼ਾ ਵਿਚ ਪਰੇਸ਼ਾਨੀ, ਸਮਾਜਕ ਅਤੇ ਸੰਚਾਰ ਵਿਚ ਚੁਣੌਤੀਆਂ, ਅਸਾਧਾਰਣ ਵਿਹਾਰ ਅਤੇ ਅਰੂਚੀਆਂ ਹੋ ਸਕਦੀਆਂ ਹਨ| ਇਸ ਵਿਕਾਰ ਤੋਂ ਪੀੜਿਤ ਬਹੁਤ ਸਾਰੇ ਲੋਕਾਂ ਵਿਚ ਬੌਧਿਕ ਅਪੰਗਤਾ ਹੋ ਸਕਦੀ ਹੈ|

ਐਸਪਰਜਰ ਸਿੰਡਰੋਮ : ਐਸਪਰਜਰ ਸਿੰਡਰੋਮ ਤੋਂ ਪੀੜਿਤ ਲੋਕਾਂ ਵਿਚ ਓਟਿਜ਼ਅਮ ਦੇ ਲੱਛਣ ਬਹੁਤ ਹੀ ਘੱਟ ਹੁੰਦੇ ਹਨ| ਅਜਿਹੇ ਲੋਕਾਂ ਵਿਚ ਲੋਕਾਂ ਵਿਚ ਸਮਾਜਕ ਚੁਣੌਤੀਆਂ, ਅਸਾਧਾਰਨ ਵਰਤਾਓ ਅਤੇ ਅਰੂਚੀਆਂ ਹੋ ਸਕਦੀਆਂ ਹਨ| ਹਾਲਾਂਕਿ, ਆਮ ਤੌਰ ’ਤੇ ਇਹ ਭਾਸ਼ਾ ਜਾਂ ਬੋਧਿਕ ਅਪੰਗਤਾ ਨਾਲ ਹੋਣ ਵਾਲੀ ਸਮੱਸਿਆ ਨਹੀਂ ਹੈ|

ਵਿਆਪਕ ਵਿਕਾਸਾਤਮਕ ਵਿਕਾਰ- (ਪੀ.ਡੀ.ਡੀ-ਐਨ..ਐਸ) ਨਿਸ਼ਚਿਤ ਨਹੀਂ ਹਨ : ਇਸ ਪ੍ਰਕਾਰ ਦੇ ਵਿਕਾਰ ਨੂੰ ਅਟਿਪਿਕਲ ਓਟਿਜ਼ਅਮ ਕਿਹਾ ਜਾਂਦਾ ਹੈ|  ਜਿਨ੍ਹਾਂ ਲੋਕਾਂ ਵਿਚ ਓਟਿਜ਼ਅਮ ਵਿਕਾਰ ਦੇ ਕੁਝ ਮਾਪਦੰਡ ਹਨ ਜਾਂ ਐਸਪਰਜਰ ਸਿੰਡਰੋਮ ਹਨ ਦਾ  ਪੀ.ਡੀ.ਡੀ-ਐਨ.ਓ.ਐਸ ਦੁਆਰਾ ਨਿਦਾਨ ਕੀਤਾ ਜਾਂਦਾ ਹੈ| ਪਰ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਪ੍ਰਕਿਰਿਆ ਹਰ ਕਿਸੇ ਲਈ ਇਕ ਸਮਾਨ ਨਹੀਂ ਹੁੰਦੀ ਹੈ| ਆਮ ਤੌਰ ’ਤੇ ਪੀ.ਡੀ.ਡੀ-ਐਨ.ਓ.ਐਸ ਤੋਂ ਪੀੜਿਤ ਵਿਅਕਤੀਆਂ ਵਿਚ ਓਟਿਜ਼ਅਮ ਤੋਂ ਪੀੜਿਤ ਵਿਅਕਤੀਆਂ ਦੀ ਤੁਲਣਾ ਵਿਚ ਘੱਟ ਅਤੇ ਨਿਮਰ ਲੱਛਣ ਨਜ਼ਰ ਆਉਂਦੇ ਹਨ| ਇਹ ਲੱਛਣ ਸਮਾਜਕ ਅਤੇ ਸੰਚਾਰਕ ਚੁਣੌਤੀਆਂ ਦਾ ਕਾਰਣ ਬਣ ਸਕਦੇ ਹਨ|

ਹਵਾਲੇ : www.nhs.uk 
www.cdc.gov 
www.nimh.nih.gov 
ebook-hcfi

ਓਟਿਜ਼ਅਮ ਦੀ ਸ਼ੁਰੂਆਤ ਤਿੰਨ ਸਾਲ ਦੀ ਉਮਰ ਜਾਂ ਉਸ ਤੋਂ ਵੀ ਪਹਿਲਾਂ ਹੋ ਸਕਦੀ ਹੈ| ਸਮੇਂ ਅਨੁਸਾਰ ਇਸ ਦੇ ਲੱਛਣਾਂ ਵਿਚ ਸੁਧਾਰ ਹੁੰਦਾ ਰਹਿੰਦਾ ਹੈ| ਜ਼ਿਆਦਾਤਰ ਓਟਿਜ਼ਅਮ ਤੋਂ ਪੀੜਿਤ ਬੱਚਿਆਂ ਵਿਚ ਸ਼ੁਰੂਆਤੀ ਕੁਝ ਮਹੀਨਿਆਂ ਦੇ ਅੰਦਰ-ਅੰਦਰ ਹੀ ਭਵਿੱਖ ਵਿਚ ਆਉਣ ਵਾਲੀਆਂ ਸਮੱਸਿਆਵਾਂ ਦੇ ਸੰਕੇਤਾਂ ਦਾ ਪ੍ਰਦਰਸ਼ਨ ਹੋ ਸਕਦਾ ਹੈ| ਜਦੋਂ ਕਿ ਹੋਰ ਲੱਛਣ 24 ਮਹੀਨਿਆਂ ਜਾਂ ਉਸ ਤੋਂ ਬਾਅਦ ਨਜ਼ਰ ਆਉਣ ਲੱਗ ਪੈਂਦੇ ਹਨ| ਏ.ਐਸ.ਡੀ ਤੋਂ ਪੀੜਿਤ ਕੁਝ ਬੱਚਿਆਂ ਵਿਚ ਇਹ ਪਾਇਆ ਗਿਆ ਹੈ ਕਿ ਉਨ੍ਹਾਂ ਦਾ ਵਿਕਾਸ 18 ਤੋਂ 24 ਮਹੀਨਿਆਂ ਦੀ ਉਮਰ ਤੱਕ ਸਾਧਾਰਣ ਰੂਪ ਵਿਚ ਹੁੰਦਾ ਹੈ, ਪਰ ਇਸ ਤੋਂ ਬਾਅਦ ਅਚਾਨਕ ਉਹ ਨਵੀਆਂ ਚੀਜ਼ਾਂ ਨੂੰ ਸਿੱਖਣਾ ਬੰਦ ਕਰ ਦਿੰਦਾ ਹੈ ਜਾਂ ਪਹਿਲਾਂ ਤੋਂ ਸਿੱਖੀਆਂ ਚੀਜ਼ਾਂ ਨੂੰ ਭੁੱਲ ਜਾਂਦਾ ਹੈ|

 

ਓਟਿਜ਼ਅਮ ਤੋਂ ਪੀੜਿਤ ਬੱਚੇ ਵਿਚ ਲੱਛਣ ਹੋ ਸਕਦੇ ਹਨ:

 1. ਬੱਚਾ 12 ਮਹੀਨੇ ਦੀ ਉਮਰ ਤੱਕ ਆਪਣੇ ਨਾਂ ਬਾਰੇ ਕੋਈ ਪ੍ਰਤੀਕਿਰਿਆ ਨਾ ਕਰੇ|
 2. 18 ਮਹੀਨਿਆਂ ਦੀ ਉਮਰ ਤੱਕ ਨਾ ਖੇਡਣਾ
 3. ਆਮ ਤੌਰ ’ਤੇ ਦੂਜਿਆਂ ਨਾਲ ਅੱਖਾਂ ਦਾ ਸੰਪਰਕ ਕਰਨ ਤੋਂ ਬਚਣਾ ਅਤੇ ਇੱਕਲੇ ਰਹਿਣਾ
 4. ਅਜਿਹੇ ਬੱਚੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਵਿਚ ਪਰੇਸ਼ਾਨੀ ਮਹਿਸੂਸ ਕਰਦੇ ਹਨ ਅਤੇ ਆਪਣੀ ਭਾਵਨਾਵਾਂ ਨੂੰ ਬਿਆਨ ਕਰਨ ਵਿਚ ਵੀ ਪਰੇਸ਼ਾਨੀ ਅਨੁਭਵ ਕਰਦੇ ਹਨ|
 5. ਅਜਿਹੇ ਬੱਚੇ ਬੋਲਣ ਅਤੇ ਭਾਸ਼ਾ ਸਿੱਖਣ ਵਿਚ ਦੇਰੀ ਕਰਦੇ ਹਨ|
 6. ਸ਼ਬਦਾਂ ਅਤੇ ਵਾਕਾਂ ਨੂੰ ਬਾਰ-ਬਾਰ ਬੋਲਣਾ (ਸ਼ਬਦਾਂਨੁਕਰਣ)
 7. ਪ੍ਰਸ਼ਨਾਂ ਦਾ ਅਸੰਬੰਧਿਤ ਉੱਤਰ ਦੇਣਾ|
 8. ਨਿੱਕੇ-ਨਿੱਕੇ ਪਰਿਵਰਤਨਾਂ ਨੂੰ ਵੀ ਬਰਦਾਸ਼ ਨਾ ਕਰਨਾ|
 9. ਬੇਫਜ਼ੂਲ ਦੇ ਕੰਮਾਂ ਵਿਚ ਰੂਚੀ ਲੈਣਾ|
 10. ਅਜਿਹੇ ਬੱਚੇ ਕਦੇ-ਕਦੇ ਆਪਣੇ ਹੱਥਾਂ ਨੂੰ ਫਲੈਪ, ਸਰੀਰ ਨੂੰ ਰਾੱਕ ਜਾਂ ਸਪਿੰਨ ਵਿਚ ਗੋਲਾ ਜਿਹਾ ਬਣਾ ਲੈਂਦੇ ਹਨ|
 11. ਆਵਾਜ਼, ਗੰਧ,  ਸੁਆਦ, ਵੇਖਣ ਜਾਂ ਮਹਿਸੂਸ ਕਰਨ ਪ੍ਰਤੀ ਅਜੀਬ ਤਰੀਕੇ ਦਾ ਪ੍ਰਤੀਕਰਮ ਕਰਨਾ|

ਹਵਾਲੇ : www.cdc.gov

ਓਟਿਜ਼ਅਮ ਦੇ ਸਹੀ ਕਾਰਣਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਪਾਇਆ ਹੈ| ਪਰ ਇਸ ਦੀ ਜੈਨੇਟਿਕਸ ਅਤੇ ਵਾਤਾਵਰਣ ਕਾਰਕਾਂ ਨਾਲ ਸੰਬੰਧਿਤ ਹੋਣ ਦੀ ਸੰਭਾਵਨਾ ਹੈ|

ਇਸ ਪ੍ਰਕਾਰ ਦੀ ਸਮੱਸਿਆ ਨਾਲ ਪੀੜਿਤ ਕਈ ਮਰੀਜਾਂ ’ਤੇ ਕੀਤੇ ਗਏ ਅਧਿਐਨ ਤੋਂ ਦਿਮਾਗ ਵਿਚ ਹੋਣ ਵਾਲੀਆਂ ਕਈ ਬੇਨਿਯਮੀਤਾਵਾਂ ਨੂੰ ਲੱਭਿਆ ਗਿਆ ਹੈ|

ਹੋਰਨਾਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ, ਏ.ਐਸ.ਡੀ ਤੋਂ ਪੀੜਿਤ ਵਿਅਕਤੀਆਂ ਦੇ ਦਿਮਾਗ ਵਿਚ ਸੈਰੋਟੋਨਿਨ ਜਾਂ ਹੋਰ ਨਿਊਰੋ-ਸੰਚਾਰ ਅਸਧਾਰਨ ਪੱਧਰ ਪਾਇਆ ਗਿਆ ਹੈ|

ਇਸ ਸਾਰੀਆਂ ਅਸਮਾਨਤਾਵਾਂ ਇਹ ਦਰਸ਼ਾਉਂਦੀਆਂ ਹਨ ਕਿ ਜੀਨ ਵਿਚ ਪਾਏ ਗਏ ਦੋਸ਼ ਦੇ ਕਾਰਣ ਭਰੂਣ ਦੇ ਸ਼ੁਰੂਆਤੀ ਵਿਕਾਸ ਅਰਥਾਤ ਦਿਮਾਗ ਦੇ ਸਾਧਾਰਣ ਵਿਕਾਸ ਵਿਚ ਹੋਣ ਵਾਲੀ ਗੜਬੜੀ ਦੇ ਫਲਸਰੂਪ ਏ.ਐਸ.ਡੀ ਹੋ ਸਕਦਾ ਹੈ, ਜੋ ਕਿ ਦਿਮਾਗੀ ਵਿਕਾਸ ਨੂੰ ਰੋਕ ਦਿੰਦਾ ਹੈ| ਜਿਸ ਪ੍ਰਕਾਰ ਦਿਮਾਗੀ ਸੈੱਲਸ ਆਪਸ ਵਿਚ ਸੰਚਾਰ ਕਰਦੇ ਹਨ ਏ.ਐਸ.ਡੀ ਉਨ੍ਹਾਂ ’ਤੇ ਕ਼ਾਬੂ ਕਰ ਲੈਂਦਾ ਹੈ, ਇਹ ਜੀਨ ਪ੍ਰਣਾਲੀ ਅਤੇ ਵਾਤਾਵਰਣਕ ਕਾਰਕਾਂ ਦੇ ਪ੍ਰਭਾਵ ਕਾਰਣ ਹੁੰਦਾ ਹੈ|

ਹਵਾਲੇ : www.ninds.nih.gov 

ਏ.ਐਸ.ਡੀ ਦਾ ਨਿਦਾਨ ਮੁਸ਼ਕਲ ਹੈ ਕਿਉਂ ਕਿ ਇਸ ਵਿਕਾਰ ਦਾ ਨਿਦਾਨ ਕਰਨ ਲਈ ਈ ਵੀ ਮੈਡੀਕਲ ਟੈਸਟ ਜਿਵੇਂ ਕਿ ਖ਼ੂਨ ਟੈਸਟ ਨਹੀਂ ਕੀਤਾ ਜਾ ਸਕਦਾ ਹੈ| ਡਾਕਟਰ ਸਿਰਫ਼ ਬੱਚੇ ਦੇ ਵਿਹਾਰ ਅਤੇ ਵਿਕਾਸ ਦੀ ਜਾਂਚ ਰਾਹੀਂ ਇਸ ਸਮੱਸਿਆ ਦਾ ਨਿਦਾਨ ਕਰ ਸਕਦਾ ਹੈ|

ਹਾਲਾਂਕਿ ਬੱਚਿਆਂ ਵਿਚ ਏ.ਐਸ.ਡੀ ਦੀ ਸੰਭਾਵਨਾ ਦੀ ਜਾਂਚ ਕਰਨ ਲਈ ਆਡਿਉਲੋਜਿਕਲ ਮੁਲਾਂਕਣ ਅਤੇ ਸਕਰੀਨਿੰਗ ਪਰੀਖਣ ਕੀਤਾ ਜਾ ਸਕਦਾ ਹੈ| 

ਹਵਾਲੇ: Checklist for autism in toddlers
www.cdc.gov

ਇਸ ਬਿਮਾਰੀ ਦਾ ਕੋਈ ਇਲਾਜ਼ ਉਪਲਬਧ ਨਹੀਂ ਹੈ| ਹਾਲਾਂਕਿ ਦਵਾਈਆਂ ਅਤੇ ਵਿਸ਼ੇਸ਼ ਸਿੱਖਿਆ ਰਾਹੀਂ ਇਸ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ|

ਸ਼ੁਰੂਆਤੀ ਸੇਵਾਵਾਂ ਬੱਚੇ ਦੇ ਸੁਧਾਰ ਵਿਚ ਮਦਦ ਕਰਦਾ ਹੈ| ਇਨ੍ਹਾਂ ਸੇਵਾਵਾਂ ਵਿਚ ਬੱਚੇ ਨਾਲ ਗੱਲ ਬਾਤ ਕਰਨਾ, ਦੂਜਿਆਂ ਨਾਲ ਗੱਲ ਬਾਤ ਕਰਨਾ ਸ਼ਾਮਿਲ ਹੈ| ਇਹ ਸੇਵਾਵਾਂ ਓਟਿਜ਼ਅਮ ਤੋਂ ਪੀੜਿਤ ਬੱਚਿਆਂ ਦੇ ਇਲਾਜ਼ ਵਿਚ ਮਦਦ ਕਰਦੀਆਂ ਹਨ|

ਇਸ ਲਈ ਜਿੰਨੀ ਛੇਤੀ ਹੋ ਸਕੇ, ਬੱਚਿਆਂ ਦੇ ਡਾਕਟਰ ਨਾਲ ਗੱਲ ਕਰਨ ਲਈ ਜ਼ਰੂਰੀ ਹੈ|

ਹਵਾਲੇ : Checklist for autism in toddlers
www.cdc.gov

 

 

 • PUBLISHED DATE : Jan 05, 2016
 • PUBLISHED BY : Zahid
 • CREATED / VALIDATED BY : Dr. Manisha Batra
 • LAST UPDATED ON : Jan 05, 2016

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.