ਅਜਿਹੇ ਲੱਛਣ ਜਿਨ੍ਹਾਂ ਨੂੰ ਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ

ਪੇਟ ਦਰਦ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਨਾਭੀ ਦੇ ਆਲੇ-ਦੁਆਲੇ ਅਤੇ ਹੇਠਲੇ ਹਿੱਸੇ ਵਿਚ ਦਰਦ ਦੇ ਨਾਲ ਗੈਸ ਬਣਨਾ

ਕਬਜ਼ ਜਾਂ ਪੇਟ ਫੁੱਲਣਾ

ਐਂਟੀ-ਗੈਸ ਜਾਂ ਦਸਤ ਦੀਆਂ ਦਵਾਈਆਂ ਲੈਣ ਅਤੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਦਰਦ ਹੋਣ ਦੀ ਸਥਿਤੀ ਵਿਚ ਤੁਰੰਤ ਆਪਨੇ ਡਾਕਟਰ ਨਾਲ ਸੰਪਰਕ ਕਰੋ

ਨਾਭੀ ਦੇ ਆਲੀ-ਦੁਆਲੇ ਅਚਾਨਕ ਦਰਦ; ਮਤਲੀ, ਬੁਖ਼ਾਰ, ਉਲਟੀ ਆਉਣ, ਭੁੱਖ ਨਾ ਲੱਗਣ ਨਾਲ, ਟੱਟੀ ਕਰਨ ਵੇਲੇ ਦਬਾਅ ਮਹਿਸੂਸ ਹੋਣਾ

ਅਪੇਨਡੀਸਾਈਟੀਸਿਸ

ਡਾਕਟਰ ਕੋਲ ਜਾਓ, ਅਪੇਨਡੀਸਾਈਟੀਸਿਸ ਦਾ ਤੁਰੰਤ ਇਲਾਜ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਫੱਟ ਸਕਦਾ ਹੈ ਅਤੇ ਇਸ ਤੋਂ ਨਿਕਲਣ ਵਾਲਾ ਤਰਲ ਪਦਾਰਥ ਪੇਟ ਦੇ ਹੋਰਨਾਂ ਹਿੱਸਿਆਂ ਵਿਚ ਫੈਲ ਸਕਦਾ ਹੈ|

ਪੇਟ ਦੇ ਸੱਜੇ ਪਾਸੇ ਅਚਾਨਕ ਦਰਦ, ਜੋ ਪੇਟ ਜਾਂ ਸਰੀਰ ਵਿਚ ਪਿੱਛੇ ਦੀ ਤਰਫ਼ ਦੂਜੇ ਹਿੱਸਿਆਂ ਵਿੱਚ ਫੈਲ ਸਕਦਾ ਹੈ|

ਪਿਤ ਦੀ ਥੈਲੀ ਵਿਚ ਪੱਥਰੀ

ਚਿਕਨਾ ਖਾਨਾ ਖਾਉਣ ਤੋਂ ਬਾਅਦ ਅਗਰ ਦਰਦ ਜਾਰੀ ਰਹਿੰਦੀ ਹੈ ਜਾਂ ਵੱਧ ਜਾਂਦੀ ਹੈ ਤਾਂ ਡਾਕਟਰ ਨੂੰ ਮਿਲੋ

ਨਾਭੀ ਦੇ ਹੇਠਲੇ ਪਾਸੇ ਹੋਣ ਵਾਲਾ ਦਰਦ ਜੋ ਨਾਭੀ ਦੇ ਦੂਜੇ ਪਾਸੇ ਵੱਲ ਨੂੰ ਘੁੰਮਦਾ ਹੋਵੇ

ਕੌਲਨ ਡਿਸਆਰਡਰ, ਪਿਸ਼ਾਬ ਨਾਲੀ ਦੀ ਲਾਗ ਜਾਂ ਪੇਲਵਿਕ ਇਨਫਲੇਮਟੋਰੀ ਡਿਜੀਜ਼

ਜੇਕਰ ਦਰਦ ਜਾਰੀ ਰਹਿੰਦਾ ਜਾਂ ਵਿਗੜਦਾ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ, ਉਹ ਡਾਇਗਨੌਸਟਿਕ ਟੈਸਟਾਂ ਬਾਰੇ ਸਲਾਹ ਦੇ ਸਕਦਾ ਹੈ|

ਬਹੁਤ ਜ਼ਿਆਦਾ ਖਾਨੇ ਤੋਂ ਬਾਅਦ ਛਾਤੀ ਦੇ ਹੇਠਲੇ ਹਿੱਸੇ ਵਿਚ ਜਲਨ ਮਹਿਸੂਸ ਹੋਣਾ

ਦਿਲ ਵਿਚ ਜਲਨ (ਰੀਫ੍ਲ੍ਕਸ)

ਕਾਉਂਟਰ ਐਂਟੀਸਾਈਡ ਦਾ ਪ੍ਰਯੋਗ ਕਰੋ ਅਤੇ ਚਿਕਨਾ ਖਾਨ ਤੋਂ ਬਚਨਾ ਚਾਹੀਦਾ ਹੈ

ਪੱਸਲੀਆਂ ਦੇ ਹੇਠਲੇ ਹਿੱਸੇ ਦੇ ਨੇੜੇ ਅਚਾਨਕ ਤੇਜ਼ ਦਰਦ ਜੋ ਵੱਖੀ ਵੱਲ ਨੂੰ ਫੈਲਦਾ ਹੈ

ਕਿਡਨੀ ਦੀ ਪੱਥਰੀ

ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਪ੍ਰਯੋਗ ਕਰੋ ਅਤੇ ਡਾਕਟਰ ਨਾਲ ਸੰਪਰਕ ਕਰੋ

ਹਲ਼ਕਾ ਦਰਦ ਜਾਂ ਬੇਆਰਾਮੀ ਜੋ ਹੌਲੀ-ਹੌਲੀ ਆਉਂਦੀ ਹੈ, ਇਸ ਪ੍ਰਕਾਰ ਦਾ ਹਫ਼ਤਿਆਂ ਤੱਕ ਜਾਰੀ ਰਹਿੰਦਾ ਹੈ ਜਾਂ ਦਸਤ ਲੱਗਣਾ, ਕਬਜ਼ ਹੋਣਾ ਜਾਂ ਸੋਜਸ ਰਹਿਣਾ

ਲੰਮੀ ਬਿਮਾਰੀ ਜਿਵੇਂ ਕਿ ਲੈਕਟੋਜ਼ ਅਸਹਿਣਸ਼ੀਲਤਾ, ਚਿੜਚਿੜਾਪਣ, ਬੋਵਲ ਸਿੰਡਰੋਮ, ਅਲਸਰ ਜਾਂ ਭੋਜਨ ਕਾਰਣ ਹੋਣ ਵਾਲੀ ਐਲਰਜੀ

ਆਪਣੀ ਡਾਕਟਰ ਨਾਲ ਸੰਪਰਕ ਕਰੋ ਉਹ ਤੁਹਾਨੂੰ ਗੈਸਟ੍ਰੋਨੇਟਰੋਲੋਜਿਸਟ ਨੂੰ ਫਾਲੋ-ਅੱਪ ਕਰਨ ਲਈ ਭੇਜ ਸਕਦਾ ਹੈ

 

ਸੰਭਵ ਕਾਰਨ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਬਿਨਾਂ ਕਿਸੇ ਖ਼ਾਸ ਲੱਛਣ ਦੇ ਕਾਲੇ ਰੰਗ ਦੀ ਟੁੱਟੀ ਆਉਣਾ

ਬਲੂਬੈਰੀ, ਲੀਡ, ਆਇਰਨ ਦੀਆਂ ਗੋਲੀਆਂ, ਟਮਾਟਰ ਜਾਂ ਚਕੁੰਦਰ ਖਾਨਾ

ਕਾਜ਼ਟਿਵ ਏਜੰਟ ਪ੍ਰਕਾਰ ਦਾ ਖਾਨਾ ਨਹੀਂ ਖਾਣਾ ਚਾਹੀਦਾ| ਅਗਰ ਰੰਗ ਵਿਚ ਕੋਈ ਪਰਿਵਰਤਨ ਨਹੀਂ ਵਾਪਰਦਾ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ

ਮਹਿਰੁਣ ਜਾਂ ਗੂੜ੍ਹੇ ਲਾਲ ਰੰਗ ਟੱਟੀ ਕਰਨ ਵੇਲੇ ਦਰਦ ਜਾਂ ਦਵਾਉ ਮਹਿਸੂਸ ਹੋਣਾ

ਗੁਦਾ ਫਿਸ਼ਰ ਜਾਂ ਹੇਮੋਰੇਹਾਇਡਸ

ਹੇਮੋਰੇਹਾਇਡਸ ਠੀਕ ਕਰਨ ਲਈ ਕਰੀਮ ਜਾਂ ਮੱਲ੍ਹਮ ਲਗਾਉਣੀ ਚਾਹੀਦੀ ਹੈ| ਜੇ ਲੱਛਣ ਇਕਸਾਰ ਰਹਿੰਦੇ ਹਨ ਤਾਂ ਡਾਕਟਰ ਨਾਲ ਸੰਪਰਕ ਕਰੋ| ਅਹਿਜੀ ਸਥਿਤੀ ਵਿਚ ਸਰਜਰੀ ਦੀ ਜ਼ਰੂਰਤ ਪੈ ਸਕਦੀ ਹੈ.

ਪੇਟ ਦੇ ਹੇਠਲੇ ਹਿੱਸੇ ਵਿਚ ਬੇਅਰਾਮੀ ਦੇ ਨਾਲ-ਨਾਲ ਮਹਿਰੁਣ ਜਾਂ ਗੂੜ੍ਹੇ ਲਾਲ ਰੰਗ ਦੀ ਟੱਟੀ ਆਉਣਾ ਅਤੇ ਹੋਰ ਜੀ.ਆਈ ਲੱਛਣ ਜਿਵੇਂ ਕਿ; ਗੈਸ, ਕਬਜ਼ ਜਾਂ ਦਸਤ ਜਾਂ ਦਰਦ

ਅਲਸਰਟੇਟਿਵ ਕੋਲਾਈਟਿਸ ਵਰਗੇ ਹਾਲਾਤ, ਕ੍ਰੋਹਨ ਦਾ ਰੋਗ, ਟਿਊਮਰ ਜਾਂ ਸਾਧਾਰਨ ਕੈਂਸਰ ਵਾਲਾ ਪੌਲੀਪਿਸ

ਡਾਕਟਰ ਨੂੰ ਮਿਲੋ ਜੋ ਤੁਹਾਨੂੰ ਡਾਇਗਨੌਸਟਿਕ ਟੈਸਟਾਂ ਜਿਵੇਂ ਕਿ; ਐਕਸ.ਰੇ, ਅਲਟਰਾਸਾਉਂਡ ਆਦਿ ਦੀ ਤਜਵੀਜ਼ ਦੇ ਸਕਦਾ ਹੈ| ਅਤੇ ਅੱਗੇ ਗੈਸਟ੍ਰੋਐਂਟਰਰੋਲੋਜਿਸਟਸ ਨੂੰ ਮਿਲਨ ਦੀ ਸਲਾਹ ਵੀ ਦੇ ਸਕਦਾ ਹੈ

ਪੇਟ ਵਿਚ ਜਲਨ ਦੇ ਨਾਲ ਘੇਘਾ ਦੇ ਨਾਲ ਕਾਲੇ ਰੰਗ ਅਤੇ ਅਟਕ ਕੇ ਟੱਟੀ ਆਉਣਾ

ਉੱਪਰਲੇ ਗੈਸਟਰੋਇੰਟੈਸਟਾਈਨਲ ਵਿਚ ਅਲਸਰ ਹੋਣਾ

ਆਪਣੇ ਡਾਕਟਰ ਨੂੰ ਮਿਲੋ ਜੋ ਤੁਹਾਨੂੰ ਐਂਡੋਸਕੋਪੀ ਦੀ ਸਲਾਹ ਦੇ ਸਕਦਾ ਹੈ

ਪਿਸ਼ਾਬ ਵਿੱਚ ਖ਼ੂਨ ਆਉਣਾ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਨਵੀਂ ਦਵਾਈ ਸ਼ੁਰੂ ਕਰਨ ਤੋਂ ਬਾਅਦ ਪਿਸ਼ਾਬ ਵਿੱਚ ਖ਼ੂਨ

ਐਸਪੀਰੀਨ, ਕੈਂਸਰ ਦੀ ਦਵਾਈ ਅਤੇ ਕੁਝ ਐਂਟੀਬਾਇਓਟਿਕਸ ਵਰਗੀਆਂ ਨਸ਼ੀਲੀਆਂ ਦਵਾਈਆਂ ਦਾ ਮਾੜਾ ਪ੍ਰਭਾਵ

ਜਿੰਨੀ ਛੇਤੀ ਹੋ ਸਕੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ

ਬੁਖ਼ਾਰ ਅਤੇ ਕਮਰ ਦਰਦ ਨਾਲ ਪਿਸ਼ਾਬ ਵਿੱਚ ਖ਼ੂਨ ਆਉਣਾ

ਗੁਰਦੇ ਦੀ ਲਾਗ

ਆਪਣੇ ਡਾਕਟਰ ਨਾਲ ਸੰਪਰਕ ਕਰੋ, ਜਦੋਂ ਪਿਸ਼ਾਬ ਵਾਲੀ ਨਾਲੀ ਦੁਆਰਾ ਬੈਕਟੀਰੀਆ ਦੀ ਲਾਗ ਗੁਰਦੇ ਤੱਕ ਚਲੀ ਗਈ ਹੈ ਤਾਂ ਆਮ ਤੌਰ ’ਤੇ ਐਂਟੀਬਾਇਓਟਿਕ ਦਵਾਈਆਂ ਨੂੰ ਤਜਵੀਜ਼ ਦਿੱਤੀ ਜਾਂਦੀ ਹੈ

ਗੰਭੀਰ ਦਰਦ ਨਾਲ ਪਿਸ਼ਾਬ ਵਿੱਚ ਖ਼ੂਨ ਆਉਣਾ

ਗੁਰਦੇ ਦੀ ਪੱਥਰੀ

ਆਪਣੇ ਡਾਕਟਰ ਨਾਲ ਸੰਪਰਕ ਕਰੋ, ਪੇਟ ਦੇ ਐਕਸ-ਰੇ ਜਾਂ ਸੀ.ਟੀ.ਸਕੈਨ ਦੀ ਤਜਵੀਜ਼ ਕੀਤੀ ਜਾ ਸਕਦੀ ਹੈ

ਹੋਰ ਲੱਛਣਾਂ ਤੋਂ ਬਿਨਾਂ ਪਿਸ਼ਾਬ ਵਿਚ ਖ਼ੂਨ ਆਉਣਾ

ਬਲੈਡਰ ਕੈਂਸਰ, ਕਿਡਨੀ ਕੈਂਸਰ ਜਾਂ ਜੈਨੇਟਿਕ ਵਿਕਾਰ

ਆਪਣੇ ਡਾਕਟਰ ਨਾਲ ਸੰਪਰਕ ਕਰੋ, ਉਹ ਡਾਇਗਨੌਸਟਿਕ ਟੈਸਟ ਜਿਵੇਂ ਕਿ; (ਸੀ.ਟੀ ਸਕੈਨ, ਅਲਟਰਾਸਾਉਂਡ) ਲਿਖ ਸਕਦਾ ਹੈ

ਮਰਦਾਂ ਵਿੱਚ, ਪਿਸ਼ਾਬ ਵਿੱਚ ਮੁਸ਼ਕਲ ਦੇ ਨਾਲ ਖ਼ੂਨ ਆਉਣਾ

ਪ੍ਰੋਸਟੇਟ ਗ੍ਰੰਥੀ ਵਿਚ ਵਾਧਾ

ਆਪਣੇ ਡਾਕਟਰ ਨਾਲ ਸੰਪਰਕ ਕਰੋ, ਇਲਾਜ ਵਿਚ ਵਾਧੂ ਪ੍ਰੋਸਟੇਟ ਟਿਸ਼ੂ ਨੂੰ ਨਸ਼ਟ ਕਰਨ ਲਈ ਦਵਾਈ ਜਾਂ ਲੇਜ਼ਰ ਸ਼ਾਮਲ ਹੋਣਗੇ

ਦਰਦ ਦੇ ਨਾਲ ਗੁਲਾਬੀ, ਲਾਲ ਜਾਂ ਭੂਰ ਰੰਗ ਦਾ ਪਿਸ਼ਾਬ ਆਉਣਾ, ਪਿਸ਼ਾਬ ਦੌਰਾਨ ਜਲਣ ਹੋਣਾ

ਪਿਸ਼ਾਬ ਨਾਲੀ ਦੀ ਲਾਗ

ਆਪਣੇ ਡਾਕਟਰ ਨਾਲ ਸੰਪਰਕ ਕਰੋ, ਉਹ ਡਾਇਗਨੌਸਟਿਕ ਯੂਰੀਨਲਾਈਸਿਸ ਲਿਖ ਸਕਦਾ ਹੈ| ਇਲਾਜ ਆਮ ਤੌਰ ’ਤੇ ਜ਼ੁਬਾਨੀ ਐਂਟੀਬਾਇਓਟਿਕ ਹੁੰਦਾ ਹੈ|

ਦਸਤ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਬਿਨਾਂ ਕਿਸੇ ਕਾਰਨ ਦੇ ਅਚਾਨਕ ਦਸਤ

ਵਾਇਰਲ ਲਾਗ

ਆਮ ਤੌਰ 'ਤੇ ਲੱਛਣ ਕੁਝ ਦਿਨਾਂ ਦੇ ਅੰਦਰ ਸਾਫ਼ ਹੁੰਦੇ ਹਨ

ਕੁਝ ਖ਼ਾਸਭੋਜਨ ਖਾਣ ਤੋਂ ਬਾਅਦ ਦਸਤ

ਭੋਜਨ ਕਾਰਣ ਹੋਣ ਵਾਲੀ ਐਲਰਜੀ

ਇਸ ਪ੍ਰਕਾਰ ਦੀ ਖ਼ੁਰਾਕ ਨੂੰ ਭੋਜਨ ਨੂੰ ਬਾਹਰ ਕਢਣਾ

ਭੋਜਨ ਦੇ 2 ਤੋਂ 6 ਘੰਟੇ ਬਾਅਦ ਦਸਤ ਸ਼ੁਰੂ ਹੁੰਦੇ ਹਨ

ਖ਼ਰਾਬ, ਘੱਟ ਪੱਕੇ ਅਤੇ ਦੂਸ਼ਿਤ ਭੋਜਨ ਕਰਕੇ ਬੈਕਟੀਰੀਆ ਦੀ ਲਾਗ

ਲੱਛਣ ਆਮ ਤੌਰ ’ਤੇ ਕੁਝ ਦਿਨਾਂ ਅੰਦਰ ਸਾਫ਼ ਹੁੰਦੇ ਹਨ, ਜਦੋਂ ਤੱਕ ਦਸਤ ਠੀਕ ਨਾ ਹੋਣ ਤਾਂ ਤੱਕ ਠੋਸ ਭੋਜਨ ਤੋਂ ਪਰਹੇਜ਼ ਕਰੋ

 

ਵਿਦੇਸ਼ ਵਿਚ ਯਾਤਰਾ ਕਰਦੇ ਸਮੇਂ ਦਸਤ ਲੱਗਣਾ

ਗੰਦੇ ਪਾਣੀ ਕਾਰਨ ਹੋਣ ਵਾਲੀ ਲਾਗ; ਜਿਆਦਾਤਰ ਜਰਾਸੀਮੀ ਲਾਗਾਂ ਦੇ ਕਾਰਣ

ਲੱਛਣ ਅਕਸਰ 1-2 ਦਿਨਾਂ ਦੇ ਅੰਦਰ ਸਾਫ਼ ਹੋ ਜਾਂਦੇ ਹਨ, ਜੇਕਰ ਹੋਰ ਲੱਛਣ ਜਿਵੇਂ ਕਿ ਉਲਟੀਆਂ, ਸਿਰ ਦਰਦ ਹੋਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ

4 ਹਫ਼ਤਿਆਂ ਤੋਂ ਵੱਧ ਰਹਿਣ ਵਾਲੇ ਦਸਤ

ਗੰਭੀਰ ਸਥਿਤੀ ਜਿਵੇਂ ਕਿ ਕਰੋਹਨ ਰੋਗ, ਲੈਕਟੋਜ਼ ਸਿੰਡਰੋਮ

ਆਪਣੇ ਡਾਕਟਰ ਨੂੰ ਮਿਲੋ, ਉਹ ਗੈਸਟ੍ਰੋਐਂਟਰਲੋਜਿਸਟਸ ਨਾਲ ਸੰਪਰਕ ਕਰਨ ਦੀ ਸਲਾਹ ਦੇ ਸਕਦਾ ਹੈ

ਸਾਫ਼ ਹੁੰਦੇ ਹਨ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਆਮ ਤੌਰ ’ਤੇ ਸੋਜਸ, ਭਰਪੂਰਤਾ ਦੀ ਭਾਵਨਾ, ਟੱਟੀ ਕਰਨ ਵੇਲੇ ਦਬਾਉ ਮਹਿਸੂਸ ਕਰਕੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ

ਮਾੜੀ ਖ਼ੁਰਾਕ, ਕਸਰਤ ਨਾ ਕਰਨਾ, ਬਹੁਤ ਜ਼ਿਆਦਾ ਅਲਕੋਹਲ ਜਾਂ ਕੈਫੀਨ ਦੀ ਵਰਤੋਂ ਕਰਨਾ

ਆਮ ਤੌਰ ’ਤੇ ਲੱਛਣ ਸਿਹਤਮੰਦ ਖ਼ੁਰਾਕ ਅਤੇ ਜ਼ਿਆਦਾ ਮਾਤਰਾ ਵਿਚ ਤਰਲ ਪਦਾਰਥ ਅਤੇ ਫਾਈਬਰ ਲੈਣ ਦੇ ਨਾਲ

ਕਬਜ਼ ਕਾਰਨ ਭਾਰੀਪਣ, ਗੈਸ ਜਾਂ ਦਰਦ ਹੋਣਾ

ਕੌਲਨ ਜਾਂ ਰੇਕਟਮ ਵਿਚਲੀ ਬਿਮਾਰੀ ਜਿਵੇਂ ਕਿ ਡਾਇਵਰਟੀਕੂਲਰ ਬਿਮਾਰੀ, ਆਂਤੜੀਆਂ ਵਿਚ ਟਿਊਮਰ ਜਾਂ ਸਕਾਰ ਟਿਸ਼ੂ

ਡਾਕਟਰ ਨੂੰ ਮਿਲੋ, ਜੋ ਡਾਇਗਨੌਸਟਿਕ ਟੈਸਟਾਂ ਬਾਰੇ ਕਹਿ ਸਕਦਾ ਹੈ

ਨਵੀਂ ਦਵਾਈ ਸ਼ੁਰੂ ਕਰਨ ਤੋਂ ਬਾਅਦ ਕਬਜ਼ ਹੋਣਾ

ਦਵਾਈਆਂ ਦਾ ਸਾਈਡ ਇਫੈਕਟ ਜਿਵੇਂ ਕਿ ਦਰਦ ਨਿਵਾਰਕ ਦਵਾਈਆਂ, ਐਂਟੀਸਾਈਡ, ਕੈਲਸ਼ੀਅਮ ਚੈਨਲ ਬਲੌਕਰਸ

ਆਪਣੇ ਡਾਕਟਰ ਨੂੰ ਮਿਲੋ, ਹੋ ਸਕਦਾ ਕੋਈ ਹੋਰ ਦਵਾਈ ਬਦਲੀ ਜਾ ਸਕਦੀ ਹੋਵੇ

ਅਜਿਹਾ ਕਬਜ਼ ਜੋ ਨਿਯਮਿਤ ਤੌਰ 'ਤੇ ਹੁੰਦਾ ਹੈ ਜਿਸ ਕਾਰਣ ਪੇਟ ਵਿਚ ਦਰਦ ਅਤੇ ਸੋਜਸ ਹੁੰਦੀ ਹੈ

ਇਰੀਟੇ ਬਲਬੋਅਲ ਸਿੰਡਰੋਮ

ਆਪਣੇ ਡਾਕਟਰ ਨਾਲ ਸੰਪਰਕ ਕਰੋ ਉਹ ਦਵਾਈਆਂ ਅਤੇ ਫਾਈਬਰ ਪੂਰਕ ਖ਼ੁਰਾਕ ਬਾਰੇ ਲਿਖ ਸਕਦਾ ਹੈ

ਭੁੱਖ ਵਿਚ ਪਰਿਵਰਤਨ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਥਕਾਵਟ, ਵਾਲਾਂ ਦੇ ਝੜਨ ਜਾਂ ਠੰਡ ਦੀ ਸਹਿਣਸ਼ੀਲਤਾ ਘਟਣ ਨਾਲ ਭੁੱਖ ਘੱਟ ਜਾਣਾ

ਹਾਇਪੋਥੋਰਾਈਡਾਈਜ਼ਮ (ਅੰਦਰੂਨੀ ਥਾਇਰਾਇਡ)

ਆਪਣੇ ਡਾਕਟਰ ਨੂੰ ਮਿਲੋ ਅਤੇ ਉਹ ਤੁਹਾਨੂੰ ਡਾਇਗਨੌਸਟਿਕ ਟੈਸਟਾਂ ਬਾਰੇ ਸਲਾਹ ਦੇ ਸਕਦਾ ਹੈ

ਇਨਸੌਮਨੀਆ, ਬਹੁਤ ਜ਼ਿਆਦਾ ਪਿਆਸ, ਪਸੀਨਾ ਆਉਣ ਜਾਂ ਵਾਲਾਂ ਦੇ ਨੁਕਸਾਨ ਨਾਲ ਬਹੁਤ ਜ਼ਿਆਦਾ ਭੁੱਖ ਲਗਣਾ

ਹਾਈਪਰਥਾਈਰੋਡਿਜਮ ਜਾਂ ਹਾਰਮੋਨ ਅਸੰਤੁਲਨ

ਆਪਣੇ ਡਾਕਟਰ ਨੂੰ ਮਿਲੋ ਅਤੇ ਉਹ ਤੁਹਾਨੂੰ ਡਾਇਗਨੌਸਟਿਕ ਟੈਸਟਾਂ ਬਾਰੇ ਸਲਾਹ ਦੇ ਸਕਦਾ ਦੇ ਸਲਦਾ ਹੈ

ਹੋਰ ਲੱਛਣਾਂ ਜਿਵੇਂ ਕਿ ਟੱਟੀ ਕਰਨ ਦੀ ਆਦਤ ਵਿੱਚ ਤਬਦੀਲੀ; ਥਕਾਵਟ; ਮਤਲੀ; ਪਿਸ਼ਾਬ ਜਾਂ ਉਲਟੀਆਂ ਦੇ ਨਾਲ ਭੁੱਖ ਘੱਟ ਹੋ ਜਾਣਾ

ਕੈਂਸਰ

ਡਾਕਟਰ ਨੂੰ ਮਿਲੋ ਜੋ ਤੁਹਾਨੂੰ ਡਾਇਗਨੌਸਟਿਕ ਟੈਸਟਾਂ ਨੂੰ ਸਲਾਹ ਦੇ ਸਕਦਾ ਹੈ

ਨਵੀਂ ਦਵਾਈ ਸ਼ੁਰੂ ਕਰਨ ਤੋਂ ਬਾਅਦ ਭੁੱਖ ਦਾ ਵੱਧਣਾ

ਦਵਾਈਆਂ ਜਿਵੇਂ ਕਿ ਕੋਰਟੀਕੋਸਟਰਾਇਡਜ਼ (corticosteroids), ਐਂਟੀਡਿਪਰੇਸਿਸੈਂਟਸ (corticosteroids) ਜਾਂ ਹੋਰਨਾ ਐਲਰਜੀ ਦੀਆਂ ਦਵਾਈਆਂ ਦਾ ਮਾੜਾ ਪ੍ਰਭਾਵ

ਆਪਣੇ ਡਾਕਟਰ ਨਾਲ ਗੱਲ ਕਰੋ, ਉਹ ਇਨ੍ਹਾਂ ਦਵਾਈਆਂ ਨੂੰ ਬਦਲ ਸਕਦਾ ਹੈ

ਨਵੀਂ ਦਵਾਈ ਸ਼ੁਰੂ ਕਰਨ ਤੋਂ ਬਾਅਦ ਭੁੱਖ ਘੱਟ ਜਾਣਾ

ਦਵਾਈਆਂ ਜਿਵੇਂ ਕਿ; ਕੈਂਸਰ ਦੀਆਂ ਦਵਾਈਆਂ, ਕੁਝ ਐਂਟੀਬਾਇਓਟਿਕਸ, ਨਾਰਕਾਟਿਕ ਦਰਦ ਰਿਲੀਵਰ ਦਾ ਮਾੜਾ ਪ੍ਰਭਾਵ

ਆਪਣੇ ਡਾਕਟਰ ਨਾਲ ਗੱਲ ਕਰੋ, ਉਹ ਇਸ ਪ੍ਰਕਾਰ ਦੀਆਂ ਦਵਾਈਆਂ ਬਦਲ ਸਕਦਾ ਹੈ, ਦਵਾਈਆਂ ਲੈਣ ਦੇ ਕੁਝ ਦਿਨ ਜਾਂ ਹਫ਼ਤਿਆਂ ਬਾਅਦ ਕੁਝ ਸਮੇਂ ਅੰਦਰ ਮਾੜੇ ਪ੍ਰਭਾਵ ਅਲੋਪ ਹੋ ਜਾਂਦੇ ਹਨ

ਬੁਖ਼ਾਰ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਕਿਸੇ ਹੋਰ ਲੱਛਣਾਂ ਤੋਂ ਬਿਨਾਂ ਬੁਖ਼ਾਰ ਵਿੱਚ ਹਲਕਾ ਜਿਹਾ ਵਾਧਾ ਹੋਣਾ

ਕਸਰਤ ਮਾਹਵਾਰੀ, ਭਾਰੀ ਕੱਪੜੇ ਅਤੇ ਗਰਮੀ

ਸਰੀਰ ਦਾ ਸਧਾਰਨ ਤਾਪਮਾਨ 98.6 ਐਫ

ਨੱਕ ਵਹਿਣਾ, ਗਲ਼ੇ ਦਾ ਦਰਦ, ਖੰਘ, ਕੰਨ ਵਿੱਚ ਦਰਦ, ਉਲਟੀਆਂ ਜਾਂ ਦਸਤ ਨਾਲ (100.5-104.5 F) ਮੱਧਮ ਬੁਖ਼ਾਰ

ਵਾਇਰਸ ਜ ਬੈਕਟੀਰੀਆ ਦੀ ਲਾਗ ਜਿਵੇਂ ਕਿ ਠੰਡ, ਫਲੂ, ਗਲੇ ਤੇ ਕੰਨ ਦੀ ਲਾਗ, ਬ੍ਰੌਨਕਾਈਟਸ ਜਾਂ ਪਿਸ਼ਾਬ ਨਾਲੀ ਦੀ ਲਾਗ

ਐਨਟੀਪਾਈਰੇਟਿਕਸ ਜਿਵੇਂ ਕਿ ਆਈਬੂਪਰੋਫ਼ੈਨ (Ibuprofen) ਵਰਗੀ ਦਵਾਈ ਬੁਖ਼ਾਰ ਨੂੰ ਘਟਾ ਸਕਦੀ ਹੈ ਜੇ ਬੁਖ਼ਾਰ 3 ਦਿਨਾਂ ਤੋਂ ਜ਼ਿਆਦਾ ਰਹਿੰਦਾ ਹੈ ਤਾਂ ਡਾਕਟਰ ਕੋਲ ਜਾਣਾ ਚਾਹੀਦਾ ਹੈ

ਉਲਝਣ, ਗਰਦਨ ਵਿਚ ਸਖ਼ਤਪਣ ਦੇ ਨਾਲ, ਮਨੋ-ਭਰਮ, ਸਾਹ ਲੈਣ ਵਿੱਚ ਮੁਸ਼ਕਲ ਨਾਲ ਬੁਖ਼ਾਰ ਹੋਣਾ

ਵਾਇਰਸ ਜਾਂ ਬੈਕਟੀਰੀਆ ਦੀ ਲਾਗ, ਗੁਰਦੇ ਦੀ ਲਾਗ ਜਾਂ ਕੋਈ ਹੋਰ ਗੰਭੀਰ ਸਥਿਤੀ

ਐਮਰਜੈਂਸੀ ਵਿਚ ਜਾਉ, ਖ਼ਾਸ ਤੌਰ ' ਤੇ ਜੇ ਮਰੀਜ਼ ਸੁਸਤ ਅਤੇ ਗੈਰਜਵਾਬਦੇਹਨਜ਼ਰ ਆਵੇ ਤਾਂ ਜਾਂ ਤੁਰੰਤ ਡਾਕਟਰ ਕੋਲ ਲੈ ਕੇ ਜਾਉ

ਨਵੀਂ ਦਵਾਈ ਸ਼ੁਰੂ ਕਰਨ ਤੋਂ ਬਾਅਦ ਬੁਖ਼ਾਰ ਹੋਣਾ

ਐਂਟੀਬਾਇਟਿਕਸ, ਐਂਟੀਥੀਸਟੇਮਾਈਨਸ, ਦੌਰਿਆਂ ਦੀ ਦਵਾਈ ਅਤੇ ਹਾਈਪਰਟੈਨਸ਼ਨ ਡਰੱਗਜ਼ ਵਰਗੀਆਂ ਦਵਾਈਆਂ ਦੇ ਮਾੜੇ ਪ੍ਰਭਾਵ

ਡਾਕਟਰ ਨਾਲ ਗੱਲਬਾਤ ਕਰੋ ਅਤੇ ਪੁੱਛਗਿੱਛ ਕਰ ਦਵਾਈਆਂ ਨੂੰ ਬਦਲਣ ਦੀ ਜ਼ਰੂਰਤ ਹੈ

ਟੀਕਾਕਰਣ ਤੋਂ ਬਾਅਦ ਹਲਕਾ ਬੁਖ਼ਾਰ ਹੋਣਾ

ਡਿਪਥੀਰੀਆ, ਟੈਟਨਸ ਅਤੇ ਨਮੂਨੀਆ ਵਰਗੀਆਂ ਬਿਮਾਰੀਆਂ ਵਿਚ ਹੋਣ ਵਾਲੇ ਰੁਟੀਨ ਟੀਕਾਕਰਣ ਦਾ ਮਾੜਾ ਪ੍ਰਭਾਵ

ਬੁਖ਼ਾਰ ਆਮ ਤੌਰ 'ਤੇ ਇਕ ਜਾਂ ਦੋ ਦਿਨਾਂ ਵਿਚ ਖ਼ਤਮ ਹੋ ਜਾਂਦਾ ਹੈ

ਗਰਮੀ ਦੇ ਸੰਪਰਕ ਤੋਂ ਬਾਅਦ ਸਰੀਰ ਦੇ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਣਾ, ਤੇਜ਼ ਨਬਜ਼, ਮਤਲੀ ਅਤੇ ਦਿਸਔਰੀਅਨਟੇਸ਼ਨ

ਗਰਮੀ ਦਾ ਸਟ੍ਰੋਕ

ਠੰਢੇ ਸਥਾਨ ’ਤੇ ਜਾਉਣ ਦੇ ਨਾਲ ਠੰਡਾ ਪਾਣੀ ਪੀਓ, ਜੇ ਲੱਛਣ ਸਥਿਰ ਰਹਿੰਦੇ ਹਨ ਤਾਂ ਐਂਬੂਲੈਂਸ ਬੁਲਾਓ

ਹੋਰਨਾਂ ਅਸਿੱਧੇ ਲੱਛਣਾਂ ਜਿਵੇਂ ਕਿ ਭਾਰ ਘੱਟ ਹੋਣਾ, ਮਾਸਪੇਸ਼ੀ ਜਾਂ ਜੋੜਾਂ ਦਾ ਦਰਦ ਅਤੇ ਪੇਟ ਦਰਦ ਸਮੇਤ ਬੁਖ਼ਾਰ ਹੋਣਾ

ਵਿਭਿੰਨ ਪ੍ਰਕਾਰ ਦੀਆਂ ਬਿਮਾਰੀਆਂ ਜਿਵੇਂ ਕਿ ਕੈਂਸਰ, ਅਲਸਰੇਟਿਵ ਕੋਲਾਈਟਿਸ, ਕਰੋਹਨ ਦੀ ਬੀਮਾਰੀ, ਐਚ.ਆਈ.ਵੀ./ਏਡਜ਼ ਅਤੇ ਆਟੋਮਿਊਨ

ਆਪਣੇ ਡਾਕਟਰ ਨਾਲ ਸੰਪਰਕ ਕਰੋ

ਦਾਇਮੀ ਖੰਘ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਪੋਸਟਨੈਜ਼ਲ ਡ੍ਰਿਪ, ਬਾਰ-ਬਾਰ ਗਲਾ ਸਾਫ਼ ਕਰਨਾ, ਨੱਕ ਰਾਹੀਂ ਡਿਸਚਾਰਜ ਜਾਂ ਕਫ਼, ਐਲਰਜੀ ਜਾਂ ਸਾਇਨਸ ਦੀ ਲਾਗ ਨਾਲ ਖੰਘ ਹੋਣਾ

ਐਲਰਜੀ ਜਾਂ ਸਾਇਨਸ ਦੀ ਲਾਗ

ਆਪਣੇ ਡਾਕਟਰ ਨਾਲ ਸੰਪਰਕ ਕਰੋ, ਜੋ ਐਲਰਜੀ ਦੀ ਦਵਾਈ ਦੇ ਸਕਦੇ ਹਨ|

ਏ.ਸੀ.ਈ ਇਨ੍ਹਿਬਿਟਰ ਲੈਣਾ ਸ਼ੁਰੂ ਕਰਨ ਤੋਂ ਬਾਅਦ ਖੰਘ ਹੋਣਾ

ਦਵਾਈਆਂ ਦੇ ਮਾੜੇ ਪ੍ਰਭਾਵ: ਏ.ਸੀ.ਆਈ. ਇਨ੍ਹਿਬਿਟਰ ਕਾਰਣ 5 ਤੋਂ 10% ਮਰੀਜ਼ਾਂ ਵਿੱਚ ਸੁੱਕੀ ਖਾਂਸੀ ਹੁੰਦੀ ਹੈ

ਡਾਕਟਰ ਨਾਲ ਗੱਲ ਕਰੋ, ਉਹ ਕੋਈ ਹੋਰ ਦਵਾਈ ਬਦਲ ਸਕਦਾ ਹੈ

ਰਾਤ ਵੇਲੇ ਖਾਂਸੀ ਆਉਂਦ ਦੇ ਨਾਲ, ਸਾਹ ਲੈਣ ਵੇਲੇ ਘਰਰ-ਘਰਰ ਜਾਂ ਖੜਕਵੀ ਆਵਾਜ਼ ਆਉਂਦੀ ਹੈ

ਦਮਾ

ਡਾਕਟਰ ਕੋਲ ਜਾਉ ਉਹ ਤੁਹਾਨੂੰ ਬ੍ਰੌਨਕੋਡਿਲੇਟਰ ਨਿਰਧਾਰਤ ਕਰ ਸਕਦਾ ਹੈ

ਦਿਲ ਵਿਚ ਜਲਨ ਦੇ ਨਾਲ ਖ਼ਾਸੀ ਹੋਣਾ ਜੋ ਦੋ ਹਫ਼ਤਿਆਂ ਤੋਂ ਜ਼ਿਆਦਾ ਰਹੇ

ਗੈਸਟਰੋ ਐਨੋਫੈਜਲ ਰੀਫਲਕਸ ਬਿਮਾਰੀ (ਜੀ.ਈ.ਆਰ.ਡੀ)

ਡਾਕਟਰ ਨੂੰ ਮਿਲੋ ਉਹ ਪੇਟ ਵਿਚਲੇ ਐਸਿਡ ਉਤਪਾਦ ਨੂੰ ਰੋਕਣ ਲਈ ਐਂਟੀਸਾਈਡ ਲਿਖ ਸਕਦਾ ਹੈ

ਥਕਾਵਟ, ਛਾਤੀ ਵਿਚ ਦਰਦ, ਸਾਹ ਦੀ ਕਮੀ ਦੇ ਨਾਲ ਖੰਘ ਜਿਹੜੀ ਸਮੇਂ ਦੇ ਨਾਲ ਹੋਰ ਖ਼ਰਾਬ ਹੋ ਜਾਂਦੀ ਹੈ

ਫੇਫੜਿਆਂ ਦਾ ਕੈਂਸਰ

ਆਪਣੇ ਡਾਕਟਰ ਨੂੰ ਮਿਲੋ ਜੋ ਡਾਇਗਨੌਸਟਿਕ ਟੈਸਟ ਦੀ ਤਜਵੀਜ਼ ਦੇ ਸਕਦਾ ਹੈ

ਸਾਹ ਦੀ ਕਮੀ ਦੇ ਨਾਲ ਖੁਸ਼ਕ ਕਿਸਮ ਦੀ ਖੰਘ ਹੋਣਾ

ਕਰੋਨਿਕ ਓਬਸਟ੍ਰਕਟਰਿਵ ਪਲਮਨਰੀ ਡਿਜ਼ੀਜ਼ (ਸੀਓਪੀਡੀ)

ਆਪਣੇ ਡਾਕਟਰ ਨੂੰ ਮਿਲੋ, ਜੋ ਫੇਫੜਿਆਂ ਦੀ ਸਮਰੱਥਾ ਨੂੰ ਮਾਪਣ ਲਈ ਟੈਸਟ ਕਰ ਸਕਦਾ ਹੈ ਅਤੇ ਐਕਸ.ਰੇਅ ਬਾਰੇ ਕਹਿ ਸਕਦਾ ਹੈ|

ਉਲਝਣ ਅਤੇ ਯਾਦਦਾਸ਼ਤ ਘੱਟ ਹੋਣਾ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਅਚਾਨਕ ਉਲਝਣ ਜਾਂ ਯਾਦਦਾਸ਼ਤ ਘੱਟ ਹੋਣਾ

ਸਿਰ ਦੀ ਸੱਟ ਜਾਂ ਧੱਕਾ ਲੱਗਣਾ

ਮਰੀਜ਼ ਨੂੰ ਹਸਪਤਾਲ ਵਿਚ ਲਿਜਾਉਣਾ ਚਾਹੀਦਾ

ਵੱਡੀ ਉਮਰ ਦੌਰਾਨ, ਹੌਲੀ-ਹੌਲੀ ਯਾਦਦਾਸ਼ਤ ਵਿਚ ਕਮੀ ਜਾਂ ਉਲਝਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਇਸ ਦਾ ਬਹੁਤ ਜ਼ਿਆਦਾ ਦਖ਼ਲ ਨਹੀਂ ਹੁੰਦਾ

ਉਮਰ ਨਾਲ ਸਬੰਧਤ ਯਾਦਦਾਸ਼ਤ ਵਿਚ ਕਮੀ

ਕ੍ਰਾਸਵਰਡਸ ਅਤੇ ਪਹੇਲੀਆਂ ਵਰਗੀਆਂ ਗਤੀਵਿਧੀਆਂ ਦੁਆਰਾ ਮਨ ਨੂੰ ਹਮੇਸ਼ਾ ਕਿਰਿਆਸ਼ੀਲ ਰੱਖਣਾ ਚਾਹੀਦਾ ਹੈ

ਵੱਡੀ ਉਮਰ ਦੌਰਾਨ, ਹੌਲੀ-ਹੌਲੀ ਯਾਦਦਾਸ਼ਤ ਵਿਚ ਕਮੀ ਜਾਂ ਉਲਝਣ ਦੀ ਸਮੱਸਿਆ ਸ਼ੁਰੂ ਹੋਣਾ ਅਤੇ ਜੋ ਲਗਾਤਾਰ ਅਤੇ ਅਚਾਨਕ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰੇ

ਡਿਮੇਂਸ਼ੀਆ

ਅਜਿਹੀ ਅਵਸਥਾ ਵਿਚ ਮਰੀਜ਼ ਨੂੰ ਹਸਪਤਾਲ ਲਿਜਾਣਾ ਚਾਹੀਦਾ ਹੈ

ਅਚਾਨਕ ਉਲਝਣ: ਧੁੰਦਲਾ ਨਜ਼ਰ ਆਉਣਾ, ਬੋਲਣ ਵਿਚ ਮੁਸ਼ਕਲ ਆਉਣਾ, ਸਰੀਰ ਦੇ ਇਕ ਪਾਸੇ ਦਾ ਅਚਾਨਕ ਸੁੰਨ ਹੋ ਜਾਣਾ

ਸਟ੍ਰੋਕ ਜਾਂ ਪਰਿਵਰਤਨਸ਼ੀਲ ਇਜ਼ੈਮੀਕ ਹਮਲਾ

ਹਸਪਤਾਲ ਜਾਉ, ਸ਼ੁਰੂਆਤੀ ਅਤੇ ਤੇਜ਼ ਇਲਾਜ ਤੁਹਾਡਾ ਜੀਵਨ ਬਚਾ ਸਕਦਾ ਹੈ

ਉਲਟੀਆਂ, ਦਸਤ, ਗਰਮੀ ਜਾਂ ਧੁੱਪ ਦੇ ਐਕਸਪੋਜਰ ਤੋਂ ਬਾਅਦ ਹੌਲੀ-ਹੌਲੀ ਪਰੇਸ਼ਾਨੀ ਹੋਣਾ

ਡੀਹਾਈਡਰੇਸ਼ਨ

ਬਹੁਤ ਸਾਰਾ ਪਾਣੀ ਪੀ ਕੇ ਆਪਣੇ ਆਪ ਨੂੰ ਡੀਹਾਈਡ੍ਰੇਟ ਕਰਨਾ ਚਾਹੀਦਾ ਹੈ

ਨਵੀਂ ਦਵਾਈ ਸ਼ੁਰੂ ਕਰਨ ਤੋਂ ਬਾਅਦ ਯਾਦਦਾਸ਼ਤ ਵਿਚ ਕਮੀ ਜਾਂ ਉਲਝਣ ਦੀ ਸਮੱਸਿਆ ਸ਼ੁਰੂ ਹੋਣਾ

ਬੈਂਜੋਡਿਆਜ਼ੇਪੀਨਸ ਜਾਂ ਬਾਰਬੀਟੁਰੈਟਸ ਵਰਗੀਆਂ ਦਵਾਈਆਂ ਦੇ ਸਾਈਡ ਇਫੈਕਟ

ਲੱਛਣਾਂ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ, ਉਹ ਤੁਹਾਨੂੰ ਕੋਈ ਹੋਰ ਦਵਾਈ ਲਿਖ ਸਕਦਾ ਹੈ

ਛਾਤੀ ਦਾ ਦਰਦ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਛਾਤੀ ਦੇ ਆਲੇ-ਦੁਆਲੇ ਦੇ ਹਿੱਸੇ ਵਿਚ ਨਪੀੜਿਆ ਜਾਂ ਕੱਸਿਆ ਹੋਇਆ ਦਰਦ ਜੋ ਜਬਾਡ਼ਿਆਂ ਜਾਂ ਦੰਦਾਂ ਤੱਕ ਫੈਲ ਸਕਦਾ ਹੈ

ਐਨਜਾਈਨਾ

ਤੁਰੰਤ ਡਾਕਟਰ ਕੋਲ ਜਾਉ

ਤੇਜ਼ ਦਰਦ ਜੋ ਖੰਘ ਅਤੇ ਡੂੰਘੀ ਸਾਹ ਨਾਲ ਵਿਗੜ ਜਾਂਦਾ ਹੈ

ਫੇਫੜਿਆਂ ਦੀ ਸਥਿਤੀ ਜਿਵੇਂ ਕਿ; ਨਮੂਨੀਆ, ਫੇਫੜੇ ਫੇਲ੍ਹ ਹੋ ਜਾਣਾ ਜਾਂ ਫੇਫੜਿਆਂ ਦੀ ਸੋਜਸ਼

ਡਾਕਟਰ ਨਾਲ ਸੰਪਰਕ ਕਰੋ

ਜੀ.ਆਈ ਦੇ ਲੱਛਣਾਂ ਨਾਲ ਜਲਨ ਵਾਲਾ ਦਰਦ ਜਿਵੇਂ ਕਿ; ਬਦਹਜ਼ਮੀ ਜਾਂ ਰਿਫਲੈਕਸ

ਅਲਸਰ, ਪੈਨਕਰਿਆਸ ਦੀ ਬਿਮਾਰੀ ਜਾਂ ਇਨਫਲੈਮਡ ਗੌਲਬਲੈਡਰ

ਡਾਕਟਰ ਨਾਲ ਸੰਪਰਕ ਕਰੋ

ਬੈਚੇਨੀ ਨਾਲ ਦਰਦ ਹੋਣਾ, ਰੇਸਿੰਗ ਪਲਸ ਜਾਂ ਸਾਹ ਦੀ ਕਮੀ

ਦਹਿਸ਼ਤ ਦਾ ਹਮਲਾ

ਡੂੰਘਾ ਸਾਹ ਲਓ ਅਤੇ ਆਰਾਮ ਕਰਨ ਦੀ ਕੋਸ਼ਿਸ਼ ਕਰੋ, ਦਹਿਸ਼ਤ ਦੇ ਲੱਛਣ ਦਿਲ ਦੀਆਂ ਹੋਰ ਬਿਮਾਰੀਆਂ ਦਾ ਕਾਰਣ ਬਣ ਸਕਦੀ ਹੈ ਜਿਵੇਂ ਕਿ; ਦਿਲ ਦਾ ਦੌਰਾ.

ਬਹੁਤ ਜ਼ਿਆਦਾ ਪਿਆਸ ਲੱਗਣਾ

ਲੱਛਣ
ਸੰਭਵ ਕਾਰਨ
ਸੁਝਾਈ ਕਾਰਵਾਈ

ਛਾਤੀ ਵਿੱਚ ਦਰਦ ਦੇ ਨਾਲ ਪਿਆਸ ਵਧਣਾ, ਪਿਸ਼ਾਬ ਦਾ ਘੱਟਣਾ ਜਾਂ ਵਧਣਾ

ਦਿਲ, ਜਿਗਰ ਜਾਂ ਗੁਰਦਾ ਫੈਲ ਹੋ ਜਾਣਾ

ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ

ਨਵੀਂ ਦਵਾਈ ਸ਼ੁਰੂ ਕਰਨ ਤੋਂ ਬਾਅਦ ਪਿਆਸ

ਕੁਝ ਐਂਟੀਡਿਪਾਰਟਮੈਂਟਸ ਦਵਾਈਆਂ ਜਿਵੇਂ ਕਿ; ਡਾਇਰੇਟਿਕ(diuretic), ਐਂਟੀਹਿਸਟਾਮਾਈਨਜ਼ ਦਾ ਮਾੜਾ ਪ੍ਰਭਾਵ ਹੋਣਾ

ਆਪਣੇ ਡਾਕਟਰ ਨੂੰ ਮਿਲੋ ਉਹ ਤੁਹਾਡੀ ਦਵਾਈ ਬਦਲ ਸਕਦਾ ਹੈ

ਪਿਸ਼ਾਬ ਜ਼ਿਆਦਾ ਆਉਣ ਕਾਰਨ ਪਿਆਸ ਵੱਧ ਜਾਣਾ,

ਹਾਈਪਰਗਲਾਈਸੀਮੀਆ

ਆਪਣੇ ਡਾਕਟਰ ਨੂੰ ਮਿਲੋ, ਉਹ ਤੁਹਾਡੇ ਬਲੱਡ ਸ਼ੂਗਰ ਦੇ ਪੱਧਰਾਂ ਦੀ ਜਾਂਚ ਕਰ ਸਕਦਾ ਹੈ

ਕੋਈ ਹੋਰ ਲੱਛਣਾਂ ਨਾਲ ਜਾਂ ਪਿਸ਼ਾਬ ਜ਼ਿਆਦਾ ਆਉਣ ਨਾਲ ਪਾਣੀ ਪੀਣ ਦੀ ਮਜ਼ਬੂਤ ਇੱਛਾ

ਸਾਈਕੋਜੈਨੀਕ ਪੋਲੀਡਿਪਸੀਆ

ਡਾਕਟਰ ਨਾਲ ਸੰਪਕਰ ਕਰੋ

ਬਹੁਤ ਜ਼ਿਆਦਾ ਪਿਸ਼ਾਬ ਆਉਣ ਦੇਣ ਨਾਲ ਪਿਆਸ ਲੱਗਣਾ

ਕੇਂਦਰੀ ਡਾਇਬੀਟੀਜ਼ ਇੰਡੀਪਿਡਸ ਦੁਆਰਾ, ਗੁਰਦੇ ਵਿਚ ਤਰਲ ਸੰਤੁਲਨ ਦਾ ਪ੍ਰਬੰਧ ਕਰਨ ਲਈ ਪ੍ਰੋਟੀਨ ਦੀ ਕਮੀ ਕਾਰਣ ਹੋਣ ਵਾਲਾ ਵਿਕਾਰ

ਆਪਣੇ ਡਾਕਟਰ ਨੂੰ ਮਿਲੋ, ਉਹ ਖ਼ੂਨ ਦੀ ਜਾਂਚ ਲਈ ਟੈਸਟ ਕਰਵਾ ਸਕਦਾ ਹੈ

ਹਵਾਲਾ

Wait M, Ed, Supercharge your health, proven ways to prevent illness, The Reader's Digest Assoc. Inc, New York ,2009

 

 

 

  • PUBLISHED DATE : Jan 01, 2018
  • PUBLISHED BY : NHP Admin
  • CREATED / VALIDATED BY : NHP Admin
  • LAST UPDATED ON : Jan 01, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.